ਆਪਣੇ ਹੁਨਰ ਸਦਕਾ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੀ ਹੋਈ- ਰਾਜ ਧਾਲੀਵਾਲ
ਕੁੜੀਆਂ 'ਚ ਬਹੁਤ ਘੱਟ ਕੁੜੀਆਂ ਹੋਣਗੀਆਂ ਜੋ ਮਾਡਲਿੰਗ ਤੋਂ ਫ਼ਿਲਮਾਂ ਦੇ ਖੇਤਰ ਵਿਚ ਇੰਨੀ ਛੇਤੀ ਸਫਲਤਾ ਦੇ ਕਦਮ ਛੂਹ ਲੈਣ ਪਰ ਰਾਜ ਧਾਲੀਵਾਲ ਇੱਕ ਇੰਨੀ ਹੋਣਹਾਰ ਕੁੜੀ ਹੈ ਜਿਸ ਨੇ ਆਪਣੀ ਪ੍ਰਤਿਭਾ ਦੇ ਸਹਾਰੇ ਇਸ ਮੰਜਿਲ ਦੀ ਬਰੂਹ ਤੱਕ ਪਹੁੰਚੀ ਹੈ। ਉਸ ਨੇ ਥਿਏਟਰ ਵਿਚ ਬਾਰ•ਾਂ ਸਾਲ ਕੰਮ ਕੀਤਾ ਹੈ। ਤੇ ਹਜ਼ਾਰ ਤੋ ਵੱਧ ਨਾਟਕਾਂ ਵਿੱਚ ਪੇਸ਼ਕਾਰੀਆਂ ਕੀਤੀਆਂ। ਉਸ ਨੇ ਪੰਜਾਬੀ ਫਿਲਮਾ ਚ' ਪਹਿਲੀ ਫਿਲਮ 'ਗੁਰਬਾਣੀ ਦੇ ਕੌਤਕ' ਤੋ ਸੁਰੁਆਤ ਕੀਤੀ ਉਸ ਤੋ ਬਆਦ ਫਿਲਮਾ 'ਹੀਰ ਰਾਂਝਾ' 'ਕੋਣ ਦਿਲਾਂ ਦੀਆਂ ਜਾਣੇ', 'ਕੋਮ ਦੀ ਹੀਰ'ੇ, 'ਦਿਲ ਦਰਿਆ ਸੁਮੰਦਰੋਂ ਡੂੰਘੇ', 'ਨਾਬਰ', 'ਦਿਲ ਸਾਡਾ ਲੁੱਟਿਆ ਗਿਆ' 'ਮੁੰਡਿਆ ਤੋ ਬਚਕੇ ਰਹੀ' '47 ਟੂ 84' ਆਦਿ ਫ਼ਿਲਮਾਂ 'ਚ ਅਭਿਨੈ ਕਰ ਕੇ ਆਪਣੀ ਵੱਖਰੀ ਪਹਿਚਾਣ ਬਣਾਈ । ਇਸ ਤੋਂ ਇਲਾਵਾ ਉਸ ਨੇ ਹਿੰਦੀ ਫ਼ਿਲਮਾਂ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਉਸ ਨੇ ਪੰਜਾਬੀ ਦੇ ਗਾਇਕਾਂ ਨਾਲ ਵੀਡਿਜ਼ 'ਚ ਆਪਣੀ ਅਦਾਕਾਰੀ ਚ'ਕੁਲਵਿੰਦਰ ਬਿੱਲਾ ਦੇ ਗੀਤ 'ਸੁੱਚਾ ਸੂਰਮਾ' ਕਲੇਰ ਕੰਠ ਦੇ ਗੀਤ 'ਕੰਮ' ਸੀਮਾ ਘੁੰਮਣ ਦਾ 'ਛੜਾ ਯੂਥ' ਪ੍ਰਦੀਪ ਜੀਦ ਦਾ 'ਰੇਲ ਗੱਡੀ' ਕੌਰ ਬੀ ਦਾ 'ਜੈਡ ਸਕਿਊਰਿਟੀ' 'ਚ ਮਾਡਲਿੰਗ ਕਰਕੇ ਆਪਣੀ ਅਦਾ ਦਾ ਲੋਹਾ ਮਨਾਉਣ ਵਾਲੀ ਰਾਜ ਧਾਲੀਵਾਲ ਨੇ ਦੱਸਿਆ ਕਿ ਮੇਰੇ ਆਉਣ ਵਾਲੇ ਵੀਡਿਉ ਜਿਸ ਚ' ਗਾਇਕ ਜੀ.ਪੀ ਸਰ•ਾ ਦਾ 'ਖਾੜਕੂ' ਜੱਸੀ ਮਾਨ 'ਤੂ ਹੀ ਤੂੰ' ਬੰਟੀ ਬੈਂਸ ਪ੍ਰੋਡਕਸ਼ਨ ਹੇਠ ਜਾਰੀ ਹੋਇਆ ਗਾਇਕਾ ਇੰਦਰ ਕੌਰ ਦਾ ਗੀਤ 'ਤੇਰੀ ਸ਼ਰਟ ਨਾਲ ਦੀ ਚੁੰਨੀ' ਅਤੇ ਗਾਇਕ ਬਲਜਿੰਦਰ ਸੇਖਾ ਕਨੇਡਾ ਦਾ ਗੀਤ 'ਕਿਹਨੂੰ ਆਖ਼ਾ ਮਾਂ' ਆਦਿ ਗੀਤਾਂ 'ਚ ਕੰਮ ਕਰਦੀ ਵਿਖਾਈ ਦੇਵੇਗੀ। ਰਾਜ ਨੇ ਦੱਸਿਆ ਕਿ ਪੰਜਾਬੀ ਸੀਰੀਅਲ 'ਅਣਹੋਏ ' ਅਤੇ 'ਤੇਰੇ ਤੁਰ ਜਾਣ ਤੇ' (ਜਲੰਧਰ ਦੂਰਦਰਸ਼ਨ) ਇਸ ਤੋਂ ਇਲਾਵਾ ਰਾਜ ਦੱਸਦੀ ਹੈ ਕਿ ਸਟੇਜੀ ਨਾਟਕ ਚ' 'ਦਰਦ ਅਣਜੰਮੀਆਂ ਧੀਆਂ ਦੇ' 'ਭਵਿੱਖ' 'ਗਾਥਾ ਧਰਤੀ ਜਾਇਆ ਦੀ ' 'ਸਮਾਜ' 'ਧੀਆ ਹੋਣ ਨਿਲਾਮ' ਅਦਿ ਨਾਟਕਾ ਅਪਣੀ ਸਫਲ ਪੇਸਕਾਰੀ ਕੀਤੀ। ਰਾਜ ਦੀਆਂ ਆਉਣ ਵਾਲੀਆਂ ਫਿਲਮਾ ਜਿਨ•ਾਂ 'ਚ 'ਕੌਣ ਕਰੇ ਇਨਸਾਫ' 'ਗੇਲੋ' ਲਘੂ ਫ਼ਿਲਮਾਂ ਵਿਚ 'ਬਾਰੀ' 'ਬਰਫ' ਤੇ ਹਿੰਦੀ ਫਿਲਮਾ ਚ' 'ਸਾਵੀ' 'ਪੰਜੋ ' 'ਮਾਂ' ਵਿਚ ਵੀ ਆਪਣੀ ਕਲਾ ਦਾ ਹੁਨਰ ਦਿਖਾਵੇਗੀ। ਰਾਜ ਦੱਸਦੀ ਹੈ ਕਿ ਇਸ ਲਾਇਨ ਚ' ਆਉਣ ਲਈ ਮੇਰੇ ਪਤੀ ਨਿਰਭੈ ਧਾਲੀਵਾਲ ਦਾ ਬਹੁਤ ਵੱਡਾ ਸਹਿਯੋਗ ਹੈ। ਤੇ ਉਹ ਖੁਦ ਥਿਏਟਰ ਨਾਲ ਜੁੜੇ ਹੋਏ ਹਨ ਰਾਜ ਧਾਲੀਵਾਲ ਆਪਣੀ ਅਦਾਕਾਰੀ ਵਾਗ ਸੱਚਮੁੱਚ ਸਾਊ ਅਤੇ ਮਿਲਾਪੜੇ ਸੁਭਾਅ ਦੀ ਮਾਲਕ ਹੈ। ਹਾਲ ਹੀ ਵਿੱਚ ਰਾਜ ਧਾਲੀਵਾਲ ਨੇ ਪ੍ਰਸਿੱਧ ਪ੍ਰਵਾਸੀ ਲੇਖਕ ਬਲਰਾਜ ਸਿੰਘ ਸਿੱਧੂ ਨਾਲ ਮਿਲ ਕੇ ਜਿੰਦਰਾ ਨਾਮ ਦੀ ਫਿਲਮ ਬਣਾਈ ਹੈ। ਜੋ ਬਹੁਤ ਜਲਦ ਪੰਜਾਬੀ ਸਰੋਤਿਆਂ ਨੂੰ ਅਰਪਨ ਕੀਤੀ ਜਾਵੇਗੀ। ਅਸੀਂ ਵੀ ਚਾਹੁੰਦੇ ਹਾਂ ਕਿ ਰਾਜ ਧਾਲੀਵਾਲ ਇਵੇਂ ਹੀ ਸਫ਼ਲਤਾ ਦੀਆਂ ਬੁੰਲਦੀਆਂ ਛੂੰਹਦੀ ਰਹੇ।
No comments:
Post a Comment